ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਪਨਿਆੜ ਤੋਂ ਨਸ਼ਾ ਕਰਨ ਲਈ ਚਿੱਟਾ ਖਰੀਦ ਕੇ ਆ ਰਹੇ ਦੋ ਨੌਜਵਾਨਾਂ ਨੂੰ ਪਿੰਡ ਪਨਿਆੜ ਦੇ ਲੋਕਾਂ ਨੇ ਰੰਗੇ-ਹੱਥੀਂ ਫੜ੍ਹ ਲਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ਾ ਤਸਕਰ ਪਨਿਆੜ ਵਿਚ ਸ਼ਰੇਆਮ ਨਸ਼ਾ ਵੇਚ ਰਹੇ ਹਨ।